Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਦੇ ਕਦੇ - ਜਨਮੇਜਾ ਸਿੰਘ ਜੌਹਲ.
ਪਿਛਲੇ ਦਿਨੀ ਕਿਸੇ ਨੇ 3 ਕਿਤਾਬਾਂ ਛਪਣ ਲਈ ਭੇਜ ਦਿੱਤੀਆਂ। ਤਕਰੀਬਨ 750 ਸਫੇ ਸਨ। ਪਤਾ ਨਹੀ਼ ਕਿਹੜੇ ਸਾਫਟਵੇਅਰ ਵਿਚ ਟਾਇਪ ਕੀਤਾ ਸੀ ਕਿ , ਮੈਟਰ ਦਿਖਦਾ ਸੀ ਪਰ ਕਨਵਰਟ ਨਹੀਂ ਸੀ ਹੋ ਰਿਹਾ। ਨਾ ਹੀ ਉਸਦਾ ਕੀ ਬੋਰਡ ਲੱਭਦਾ ਸੀ।
2013-08-02

ਪੂਰੀ ਰਚਨਾ ਪੜ੍ਹੋ ਜੀ  

 
ਕੁਕੀ ਪੀੜਾ - ਬਿੰਦਾ ਕਾਹਲੌਂ.

ਥੋੜੇ ਦਿਨਾਂ ਦੀ ਗੱਲ , ਬੜਾ ਰੌਲਾ ਪਿਆ, ਰੌਲਾ ਜੁ-ਸੀ ਰੌਲੇ ਦਾ ਆਪਣਾ ਕੋਈ ਵੀ ਵਾਜੂਦ ਨਹੀਂ ਹੁੰਦਾ ਇਹ ਹੁਣ ਦੀ ਗੱਲ ਨਹੀਂ ਸੱਮੇ ਤੋਂ ਚੱਲਦੀ ਰੱਹੀ -ਇਕ ਰੀਤ ਬੱਣ ਗੱਈ ਹੋਈ ਰੌਲਾ ਜੁ ਰੌਲਾ ਵਾ ਵਰੋਲਾ - ਰੇਤ ਦਾ, ਜਿਸਦਾ ਆਪਣਾ ਕੋਈ ਵਜੂਦ ਨਹੀਂ \'ਨਾਂ-ਸੀ-ਨਾਂ ਹੈ-ਤੇ ਨਾਂ ਹੀ ਹੋਇਗਾ\' ਰੌਲੇ ਦੀ ਢਾਲ ਪਿਛੇ ਬਹੁੱਤ ਕੁਝ ਹੁੰਦਾ  ਸੁਣਿਆਂ ਏਂ-ਤੇ ਵੇਖ਼ਣ ਵਿੱਚ ਵੀ ਆਇਆ ਰੌਲੇ ਦਾ ਵਜੂਦ ਸਿੱਰਫ ਓਦੌਂ ਹੁੰਦਾ ਜਦੋਂ ਕਿੱਤੋਂ ਦੱਮਦਾਰ ਹੁੰਗਾਰਾ ਮਿਲੇ

2013-05-29

ਪੂਰੀ ਰਚਨਾ ਪੜ੍ਹੋ ਜੀ  

 
ਆਉ ਸਿੱਖੋ ਜੀ! ਨਵਾਂ ਮੁਹਾਵਰਾ \'ਸ਼ਹੂਰਾ\' ਲੰਘਣਾ - ਜਤਿੰਦਰ ਸਿੰਘ ਔਲ਼ਖ.

ਇਕ ਦਿਨ ਫੇਸਬੁੱਕ ਤੇ ਕਿਸੇ ਨੇ ਨਵਾਂ ਹੀ ਕਜੀਆ ਖੜ੍ਹਾ ਕਰ ਦਿੱਤਾ, ਕਹਿਣ ਲੱਗਾ ਮੈਨੂੰ \'ਕਜੀਆ\' ਦੇ ਅਰਥ ਦੱਸੋ ਕਿ ਇਹ \'ਕਜੀਆ\' ਹੁੰਦਾ ਕੀ ਹੈ? ਲੋਕਾਂ ਨੇ ਇਹੋ ਲਿਖ ਦਿੱਤਾ ਕਿ ਸਾਨੂੰ ਸਿਰਫ ਇਹੋ ਅਰਥ ਪਤਾ ਨੇ ਕਿ \'ਕਜੀਆ\' ਉਹੋ ਹੁੰਦਾ ਜੋ ਤੂੰ ਪਾ ਦਿੱਤਾ। ਕਿਉਂਕਿ ਕਜੀਆ ਦੇ ਅਰਥ ਕਿਸੇ ਨੂੰ ਵੀ ਨਹੀਂ ਸੀ ਪਤਾ।

2013-04-18

ਪੂਰੀ ਰਚਨਾ ਪੜ੍ਹੋ ਜੀ  

 
ਸੋਹਣੀ- ਮਹੀਂਵਾਲ ਦੀ ਦਾਸਤਾਨ - ਜਤਿੰਦਰ ਸਿੰਘ ਔਲ਼ਖ.

ਪੰਜਾਬ ਦੀਆਂ ਲੋਕ ਦਾਸਤਾਨਾਂ \'ਚ ਇੱਕ ਮਹੱਤਵਪੂਰਨ ਸੋਹਣੀ- ਮਹੀਂਵਾਲ ਦੀ ਲੋਕ ਦਾਸਤਾਨ ਹੈ। ਹੋਰਨਾਂ ਤੋਂ ਇਲਾਵਾ ਫ਼ਜਲ ਸ਼ਾਹ ਅਤੇ ਪੂਰਨ ਰਾਮ ਦੀ ਲਿਖੀ ਸੋਹਣੀ ਕਾਫੀ ਮਕਬੂਲ ਹੋਈਆਂ। ਇਹ ਬਲਖ-ਬੁਖਾਰੇ ਦੇ ਅਮੀਰ ਮਿਰਜਾ ਇੱਜਤ ਬੇਗ ਅਤੇ ਗੁਜਰਾਤ ਸ਼ਹਿਰ ਦੀ ਮੁਟਿਆਰ ਸੋਹਣੀ ਦੀ ਪ੍ਰੇਮ ਕਥਾ ਹੈ।

ਫ਼ਜਲ ਸ਼ਾਹ ਲਿਖਦਾ ਹੈ:

ਇਕ ਸ਼ਹਿਰ ਗੁਜਰਾਤ ਝੁਨਾਉਂ ਕੰਢੇ,

ਉਹਦੇ ਵਿੱਚ ਤੁੱਲਾ ਘੁਮਿਆਰ ਆਹਾ।

ਸਾਰਾ ਮੁਲਕ ਪੰਜਾਬ ਉਸਦੇ ਭਾਡਿਆਂ \'ਤੇ,

ਬੜੇ ਸ਼ੌਂਕ ਸੇਤੀ ਖਰੀਦਾਰ ਆਹਾ।

2013-03-20

ਪੂਰੀ ਰਚਨਾ ਪੜ੍ਹੋ ਜੀ  

 
ਮੈਂ ਕਿਉਂ ਲਿਖਦਾ ਹਾਂ? - ਜਤਿੰਦਰ ਸਿੰਘ ਔਲ਼ਖ.

ਲਿਖਣਾ ਬੇਸ਼ੱਕ ਇਕ ਸ਼ੌਂਕ ਹੈ ਪਰ ਬਹੁਤ ਹੱਦ ਤੱਕ ਇਹ ਇਕ ਜਰੂਰਤ ਵੀ ਹੈ। ਮੇਰੇ ਲਈ ਇਸ ਗੱਲ ਦਾ ਨਿਰਣਾ ਕਰਨਾ ਕਾਫੀ ਔਖਾ ਹੈ ਕਿ ਮੈਂ ਕਿਉਂ ਲਿਖਦਾ ਹਾਂ? ਜਦੋਂ ਮੈਂ ਖੁਦ ਨੂੰ ਇਸ ਸਵਾਲ ਦੇ ਰੂਬਰੂ ਕਰਦਾ ਹਾਂ ਤਾਂ ਮੈਨੂੰ ਆਪਣੀ ਲਿਖਣ ਕਲਾ, ਇਕ ਸ਼ੌਂਕ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੀ ਲੋੜ ਵੀ ਲਗਦੀ ਹੈ। ਲਿਖਣਾ ਆਪਣੇ ਅੰਦਰ ਦੀਆਂ ਭਾਵਨਾਵਾਂ ਦਾ ਹੋਰਨਾਂ ਤੱਕ ਸੰਚਾਰ ਹੀ ਹੈ। ਜਦੋਂ ਅਸੀਂ ਕੁਝ ਵਿਅਕਤੀਆਂ ਦੇ ਇਕੱਠ ’ਚ ਆਪਣੀ ਗੱਲ ਬੋਲ ਕੇ ਦੱਸਦੇ ਹਾਂ ਤਾਂ ਇਹ ਵੀ ਭਾਵਨਾਵਾਂ ਦਾ ਸੰਚਾਰ ਹੀ ਹੈ।

2013-02-28

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)