Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਟੈਕਸ ਤੇ ਫ਼ਰੀ ਚਪੇੜ - ਡਾ ਅਮਰੀਕ ਸਿੰਘ ਕੰਡਾ.

ਜੰਗਲ ਦੇ ਬੱਬਰ ਸ਼ੇਰ ਨੂੰ ਉਸ ਦੇ ਪੀ.ਏ ਨੇ ਕਿਹਾ “ਮਾਹਾਰਾਜ ਖਜ਼ਾਨਾ ਖਾਲੀ ਹੋਇਆ ਪਿਆ ਹੈ ਤਨਖਾਹਾਂ ਦੇਣ ਵਾਲੀਆਂ ਨੇ ਕੀ ਕਰੀਏ…?” “ਵੇਖ ਤੈਨੂੰ ਅਸੀਂ ਪੀ.ਏ ਬਣਾਇਆ ਤੂੰ ਸੋਚ ਤੈਨੂੰ ਗੋਡੇ ਤੇ ਰਗੜ ਕੇ ਲਾਉਣਾ ।”ਬੱਬਰ ਸ਼ੇਰ ਜੀ ਬੋਲੇ “ਸਰ ਤੁਸੀਂ ਦੱਸੋ ਮੈਂ ਕੀ ਕਰਾਂ….?”ਇਸ ਤਰ੍ਹਾਂ ਕਰੋ ਆਪਾਂ ਪਰਜ਼ਾ ਤੇ ਟੈਕਸ ਲਾਅ ਦੇਈਏ…?”ਪਰ ਮਾਹਾਰਾਜ ਲਾਈਏ ਕਾਹਦੇ ਤੇ ਪਹਿਲਾਂ ਹੀ ਹਾਹਾਕਾਰ ਮੱਚੀ ਪਈ ਆ

2013-09-26

ਪੂਰੀ ਰਚਨਾ ਪੜ੍ਹੋ ਜੀ  

 
ਅਗਾਂਹਵਧੂ ਦੇ ਵਿਚਾਰ - ਚਰਨਜੀਤ ਕੌਰ ਧਾਲੀਵਾਲ ਸੈਦੋਕੇ.

ਕਹਿਣ ਨੂੰ ਤਾਂ ਆਪਣੇ ਆਪ ਨੂੰ ਅਗਾਂਹਵਧੂ ਵਿਚਾਰਾਂ ਵਾਲੇ ਕਹਿ ਦਿੰਦੇ ਹਨ, ਪਰ ਕੰਮ ਪਿਛਾਂਹ ਖਿੱਚੂ ਸੋਚਾਂ ਵਾਲੇ ਹੀ ਕਰਦੇ ਹਨ। ਸਟੇਜ \'ਤੇ ਭਾਸ਼ਨ ਦੇ ਕੇ ਲੋਕਾਂ ਨੂੰ ਕੀਲ ਕੇ ਬਿਠਾ ਲੈਣਾਂ ਸੌਖਾ ਕੰਮ ਹੈ ਪਰ ਜੋ ਬੋਲਦੇ ਹਨ, ਉਹ ਕਰਨਾ ਬਹੁਤ ਔਖਾ ਹੁੰਦਾ ਹੈ। ਜਦੋਂ ਅਗਾਂਹਵਧੂ ਸੋਚਾਂ ਵਾਲੇ ਭਾਸ਼ਨ ਦਿੰਦੇ ਹਨ ਜਾਂ ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਮੌਕਾਂ ਮਿਲਦਾ ਹੈ ਤਾਂ ਉਨ੍ਹਾਂ ਦੇ ਖਿਆਲਾਂ ਦੀ ਵਾਹ-ਵਾਹ ਹੁੰਦੀ ਹੈ। ਏਸੇ ਤਰ੍ਹਾਂ ਹੀ ਇੱਕ ਅਗਾਂਹਵਧੂ ਸੋਚਾਂ ਵਾਲੀ ਔਰਤ ਜੋ ਲੋਕਾਂ ਨੂੰ ਹਮੇਸ਼ਾਂ ਹੀ ਦਾਜ

2013-06-13

ਪੂਰੀ ਰਚਨਾ ਪੜ੍ਹੋ ਜੀ  

 
ਲੰਗਰ ਤੇ ਪੈਸਾ - ਪਰਸ਼ੋਤਮ ਲਾਲ ਸਰੋਏ.

ਕੰਮ ਸਾਡੇ ਨਾਲ ਚਾਹੇ ਸਾਲ ਕਰਾਵੀਂ,
ਪੈਸੇ ਨਾ ਦੇਈਏ ਬਹੁਤਾ ਨਾ ਘਬਰਾਵੀਂ,
ਸਮਾਂ ਆਉਣ ਤੇ ਅਗਲਾ-ਪਿਛਲਾ,
ਆਪਾਂ ਹਿਸਾਬ ਕਿਤਾਬ ਮੁਕਾਵਾਂਗੇ,

2013-02-20

ਪੂਰੀ ਰਚਨਾ ਪੜ੍ਹੋ ਜੀ  

 
ਇੱਕ ਚੂਹੇ ਦੀ ਦਾਸਤਾਨ - ਜਸਵਿੰਦਰ ਸਿੰਘ ਰੂਪਾਲ.

 ਦੇਖਣ ਵਿੱਚ ਤਾਂ ਮੈਂ ਛੋਟਾ ਜਿਹਾ ਚੂਹਾ ਹੀ ਹਾਂ,ਪਰ ਮੇਰੇ ਨਾਲ ਕਈ ਵੱਡੀਆਂ ਵੱਡੀਆਂ ਘਟਨਾਵਾਂ ,ਵਾਰਦਾਤਾਂ ਜੁੜੀਆਂ ਹੋਈਆਂ ਹਨ ।ਕੁਝ ਮੇਰੇ ਹਮਾਇਤੀਆਂ ਨੇ,ਕੁਝ ਆਲੋਚਕਾਂ ਨੇ,ਰੌਲਾ ਪਾ ਪਾ ਕੇ ਪ੍ਰਚਾਰ ਕਰ ਕਰ ਕੇ-ਮੈਨੂੰ ਅੱਜ ਬੋਲਣ ਲਈ ਮਜਬੂਰ ਕਰ ਦਿੱਤਾ ਹੈ-ਵਰਨਾ ਮੈਂ ਚੁੱਪ ਵਿੱਚ ਵਿਸ਼ਵਾਸ਼ ਰੱਖਦਾ ਹਾਂ।ਲਓ ਹੁਣ ਤੁਹਾਡੇ ਨਾਲ ਕੁਝ ਹੱਡਬੀਤੀਆਂ ਘਟਨਾਵਾਂ ਅਤੇ ਨਿਜੀ ਦੁੱਖ ਸੁੱਖ ਸਾਂਝੇ ਕਰਦਾ ਹਾਂਅਤੇ ਵਾਅਦਾ ਕਰਦਾ ਹਾਂ ਕਿ ਜੋ ਕੁਝ ਕਹਾਂਗਾ ਸੱਚੋ ਸੱਚ ਕਹਾਂਗਾ ਅਤੇ ਸੱਚ ਦੇ ਬਗੈਰ ਕੁਝ ਨਹੀਂ ਕਹਾਂਗਾ।

2012-12-29

ਪੂਰੀ ਰਚਨਾ ਪੜ੍ਹੋ ਜੀ  

 
ਭੀਰੀ ਐਂਡ ਪਾਰਟੀ ਦੀ ਦੀਵਾਲੀ - ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ).

ਪਤਾ ਨਹੀਂ ਭੀਰੀ ਤੇ ਭਾਂਬੜ ਕਿੱਧਰੋਂ ਗੇਂਦੇ ਦੇ ਫੁੱਲ ਤੋੜ ਲਿਆਏ ਸਨ। ਬੱਸ ਅੱਡੇ ਵਾਲੇ ਤਖਤਪੋਸ਼ ਦੇ ਆਸੇ ਪਾਸੇ ਬੌਹਕਰ ਮਾਰ ਕੇ ਪਾਣੀ ਦਾ ਛਿੜਕਾਅ ਵੀ ਕਰੀ ਬੈਠੇ ਸਨ। ਨਲਕਾ ਗੇੜਦੇ ਦਾ ਭਾਂਬੜ ਦਾ ਸਾਹ ਚੜ੍ਹਿਆ ਪਿਆ ਸੀ ਤੇ ਭੀਰੀ ਦੇ ਗਿੱਲੇ ਕੱਪੜੇ ਦੱਸ ਰਹੇ ਸਨ ਕਿ ਉਹਨੇ ਹੀ ਛਿੜਕਾਅ ਕੀਤਾ ਹੋਣੈ। ਪਤੰਦਰਾਂ ਨੇ ਤਖਤਪੋਸ਼ ਦੇ ਉੱਪਰ ਗੇਂਦੇ ਦੇ ਫੁੱਲ ਟੀਲ੍ਹੇ ਤੋਂ ਸਾਈਕਲਾਂ ਦੇ ਚੱਕਿਆਂ ਵਾਲੀਆਂ ਤਾਰਾਂ Ḕਚ ਪਰੋ ਪਰੋ ਕੇ ਇਉਂ ਟੰਗ ਦਿੱਤੇ ਸਨ ਜਿਵੇਂ ਕਿਸੇ ਸਾਧ ਨੇ ਆਵਦਾ ਭੋਰਾ ਸ਼ਿੰਗਾਰਿਆ ਹੋਵੇ। ਗੇਂਦੇ ਦੇ ਫੁੱਲਾਂ Ḕਚੋਂ ਟੋਕਰੇ ਭਰ ਭਰ ਮਹਿਕ ਦੇ ਆ ਰਹੇ ਸਨ। ਤਖਤਪੋਸ਼ ਕਿਸੇ ਛੜੇ ਡਰੈਵਰ ਦੇ ਟਰੱਕ ਵਾਂਗੂੰ ਲਿਸ਼ਕਾਂ ਮਾਰ ਰਿਹਾ ਸੀ।

2012-11-18

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)