Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਝਮੇਲੇ - ਪਰਸ਼ੋਤਮ ਲਾਲ ਸਰੋਏ.

ਇਸ ਤੁਰਦੀ ਫਿਰਦੀ ਦੁਨੀਆਂ ਤਾਂਈਂ,
ਮਾਇਆ ਦੇ ਹੀ ਪਏ ਝਮੇਲੇ।
ਮਿਹਨਤੀ ਏਥੇ ਭੁੱਖੇ ਪਏ ਮਰਦੇ,
ਪਰ ਐਸ਼ਾਂ ਕਰਦੇ ਵਿਹਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

ਨੱਤੀਆਂ ਪਾ ਕੇ  ਘੁੰਮਦੇ ਜਿਹੜੇ,
ਉਨ੍ਹਾਂ ਦੇ ਘਰ ਹੀ ਖ਼ੁਸ਼ੀਆਂ ਤੇ ਖੇੜੇ,
ਛੱਲ-ਕੱਪਟੀ ਬਾਬੇ ਨੇ ਫਿਰਦੇ,
ਛੱਲ-ਕੱਪਟੀ ਨੇ ਉਨ੍ਹਾਂ ਦੇ ਚੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

ਰੁੱਖ ਤਾਂ ਕੋਈ ਹੋਰ ਲਗਾਵੇ,
ਦੂਜਾ ਚਤੁਰ ਚਾਲਕੀ ਨਾਲ ਖਾਵੇ,
ਚੰਮ-ਮਾਸ ਤੇ ਲਹੂ ਦਾ ਟੁਕੜਾ,
ਇਨਸਾਨੀਅਤ ਦੇ ਨਾਲ ਖੇਲ੍ਹੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

ਇੱਕ ਦੂਜੇ ਦਾ ਵੈਰੀ ਹੋਇਆ,
ਪੇਂਡੂ ਨਹੀਂ ਇਹ ਸ਼ਹਿਰੀ ਹੋਇਆ,
ਬੱਕਰੀ ਤਾਂ ਮੈਂ-ਮੈਂ ਕਰਨਾ ਹੋਇਆ,
ਉਲਟਾ ਮੈਂ-ਮੈਂ ਕਰਦੇ ਛੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

ਪੀਰ-ਪੈਗੰਬਰ ਸਮਝਾਵਣ ਆਏ,
ਉਨ੍ਹਾਂ ਦੇ ਵੀ ਇਸਨੇ ਭੇਦ ਨਾ ਪਾਏ,
ਦੁਨੀਆਂ ਦੀ ਇਸ ਭੀੜ ਦਾ ਬੰਦਾ,
ਗੁਆਚਿਆ ਰਿਹਾ ਏਸੇ ਮੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

ਇੱਕ ਦਿਨ ਸੱਭ ਕੁੱਝ ਏਥੇ ਰਹਿ ਜਾਣਾ,
ਪਰਸ਼ੋਤਮ ਦਾ ਵੀ ਇਹੀਓ ਕਹਿਣਾ,
ਧੁਰ ਦੀ ਟਿਕਟ ਜਮਾਂ ਕੱਟ ਦੇਣੀ,
ਫਿਰ ਚੜ੍ਹਨਾ ਪੈਣਾ ਰੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----।

2016-09-06
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)